Chaal

Dr Zeus , Rahat Fateh Ali Khan

ਦੁਨੀਆਂ ਦੀ ਸੋਚ, ਦੁਨੀਆਂ ਤੇ ਮੁੱਕ ਜਾਂਦੀ
ਤੇ ਮੇਰੀ ਸੋਚ ਮੁੱਕੇ ਤੇਰੇ ਤੇ ਸਾਈਆਂ
ਤੇਰੇ ਕਰਕੇ ਹਰ ਆਫ਼ਤ ਮੁੜ ਜਾਂਦੀ
ਤੇ ਮੈਂ ਮੁੜਾਂ ਤੇਰੇ ਵੱਲ ਵੇ ਸਾਈਆਂ

ਤੇਰੇ ਦਰ ਤੇ ਅਰਜ਼ ਗੁਜ਼ਾਰੀ
ਮੈਂ ਸੱਜਦੇ ਕਰਾਂ ਲੱਖ ਵਾਰੀ
ਤੇਰੇ ਦਰ ਤੇ ਅਰਜ਼ ਗੁਜ਼ਾਰੀ
ਮੈਂ ਸੱਜਦੇ ਕਰਾਂ ਲੱਖ ਵਾਰੀ
ਮੇਰਾ ਬੇੜਾ ਲਾ ਦੇ ਪਾਰ ਵੇ ਸਾਈਆਂ

ਕਰ ਬੈਠੀ ਮੈਂ ਪਿਆਰ
ਮੈਂ ਦਿਲ ਨੂੰ ਰੰਗਿਆ ਇਸ਼ਕ ਦੇ ਨਾਲ
ਵੇ ਮੈਨੂੰ ਤੇਰੇ ਤੇ ਇਤਬਾਰ
ਕਿ ਦੁਨੀਆਂ ਖੇਡੀ ਜਾਂਦੀ ਚਾਲ

ਮੈਂ ਮੰਗਾਂ ਇਸ਼ਕ ਮੇਰੇ ਦੀ ਖੈਰ
ਮੈਂ ਤੈਨੂੰ ਮੰਨਾ ਚਾਰੋ ਪਹਿਰ
ਮੈਂ ਚੱਲ ਕੇ ਆਈ ਤੇਰੇ ਸ਼ਹਿਰ
ਹੋ ਪਾਵਨ ਵਿੱਚ ਚਰਾਗੀ ਤੇਲ, ਓ

ਸਾ-ਰੇ-ਸਾ-ਨੀ-ਸਾ, ਹੋ
ਸਾ-ਰੇ-ਸਾ-ਨੀ-ਸਾ
ਮਾ-ਗਾ-ਰੇ-ਗਾ-ਮਾ-ਪਾ-ਮਾ-ਗਾ
ਗਾ-ਰੇ-ਗਾ-ਨੀ-ਸਾ

ਸਾ-ਰੇ-ਸਾ-ਨੀ-ਸਾ
ਹੋ
ਸਾ-ਰੇ-ਸਾ-ਨੀ-ਸਾ
ਪਾ-ਮਾ-ਗਾ-ਰੇ-ਗਾ-ਰੇ-ਸਾ

ਇੱਕ ਦਰ ਤੇਰੇ ਤੇ ਰਾਹਾਂਵਾ
ਦੱਸ ਕਿੱਦਾਂ ਪਿਆਰ ਬਚਾਂਵਾਂ?
ਜੇ ਪੂਰੀ ਮੰਨਤ ਕਰਦੈਂ
ਮੈਂ ਹੱਥੀਂ ਨਿਆਜ਼ ਬਣਾਵਾਂ

ਤੇਰੇ ਉੱਤੇ ਯਕੀਨ ਬੜਾ ਜਿੰਦ ਮੇਰੀ ਨੂੰ
(ਗਾ-ਮਾ-ਪਾ-ਮਾ-ਗਾ-ਰੇ-ਗਾ-ਰੇ-ਸਾ)
ਦੱਸ ਤੇਰੇ ਬਾਜੋਂ ਹੋਰ ਦੁਆ ਮੈਂ ਲੈਣੀ ਕਿਓਂ?
ਹੋ ਅੱਜ ਕਰਦੇ ਨਜ਼ਰ ਕਰਾਰ ਵੇ ਸਾਈਆਂ

ਕਰ ਬੈਠੀ ਮੈਂ ਪਿਆਰ
ਮੈਂ ਦਿਲ ਨੂੰ ਰੰਗਿਆ ਇਸ਼ਕ ਦੇ ਨਾਲ
ਵੇ ਮੈਨੂੰ ਤੇਰੇ ਤੇ ਇਤਬਾਰ
ਕਿ ਦੁਨੀਆਂ ਖੇਡੀ ਜਾਂਦੀ ਚਾਲ

ਮੈਂ ਮੰਗਾਂ ਇਸ਼ਕ ਮੇਰੇ ਦੀ ਖੈਰ
ਮੈਂ ਤੈਨੂੰ ਮੰਨਾ ਚਾਰੋ ਪਹਿਰ
ਮੈਂ ਚੱਲ ਕੇ ਆਈ ਤੇਰੇ ਸ਼ਹਿਰ
ਹੋ ਪਾਵਨ ਵਿੱਚ ਚਰਾਗੀ ਤੇਲ, ਹੋ

ਮੇਰਾ ਦਿਲ ਹੋਇਆ ਸੱਜਣਾ ਦਾ
ਤੇ ਮੇਰੀ ਜ਼ਿੰਦਗੀ ਮੌਲਾ ਤੇਰੀ
ਮੇਰੇ ਤੇ ਵੀ ਅੱਜ ਕਰਦੇ
ਤੇਰੀ ਰਹਿਮਤ ਜੱਗ ਤੇ ਬਥੇਰੀ

ਤੇਰਾ ਕੁੱਲ ਜਹਾਨ, ਏਹ ਦੁਨੀਆਂ ਤੇਰੀ ਏ
ਮੰਗਣਾ ਏ ਸਾਡਾ ਕੰਮ, ਖੈਰ ਤੂੰ ਦੇਣੀ ਏ
ਹੋ, ਤੇਰੀ ਸੋਹਬਤ ਪਾਕ ਬਹਾਰ ਵੇ ਸਾਈਆਂ

ਕਰ ਬੈਠੀ ਮੈਂ ਪਿਆਰ
ਮੈਂ ਦਿਲ ਨੂੰ ਰੰਗਿਆ ਇਸ਼ਕ ਦੇ ਨਾਲ
ਵੇ ਮੈਨੂੰ ਤੇਰੇ ਤੇ ਇਤਬਾਰ
ਕਿ ਦੁਨੀਆਂ ਖੇਡੀ ਜਾਂਦੀ ਚਾਲ

ਮੈਂ ਮੰਗਾਂ ਇਸ਼ਕ ਮੇਰੇ ਦੀ ਖੈਰ
ਮੈਂ ਤੈਨੂੰ ਮੰਨਾ ਚਾਰੋ ਪਹਿਰ
ਮੈਂ ਚੱਲ ਕੇ ਆਈ ਤੇਰੇ ਸ਼ਹਿਰ
ਹੋ ਪਾਵਨ ਵਿੱਚ ਚਰਾਗੀ ਤੇਲ

ਸਾਈਆਂ ਵੇ, ਇਹ ਸੁਣ ਤਾਨ੍ਹਿਆਂ ਵੇ
ਇਸ਼ਕ ਜੇ ਤੇਰਾ ਏ, ਫਿਰ ਇੰਜ ਕਿਓਂ ਜੁਦਾਈਆਂ ਨੇ
ਬਸ ਕਰਦੇ ਕੋਈ ਹੱਲ, ਹੁਣ ਰੁੱਕ ਗਈ ਏ ਗੱਲ
ਸਾਡੀ ਬੁੱਲੀਆਂ ਦਾ ਰੁੱਕ ਗਿਆ ਹਾਸਾ

ਤੂੰ ਹੀ ਸਹਾਰਾ ਸਾਡਾ, ਤੂੰ ਹੀ ਏ ਕਿਨਾਰਾ
ਬਾਕੀ ਦੁਨੀਆਂ ਨੇ ਵੱਟ ਲਿਆ ਪਾਸਾ
ਤੇ ਸੀਨੇ ਵੱਸ ਦੇ ਦਰਦ ਹਜ਼ਾਰ ਵੇ ਸਾਈਆਂ

ਕਰ ਬੈਠੀ ਮੈਂ ਪਿਆਰ
ਮੈਂ ਦਿਲ ਨੂੰ ਰੰਗਿਆ ਇਸ਼ਕ ਦੇ ਨਾਲ
ਵੇ ਮੈਨੂੰ ਤੇਰੇ ਤੇ ਇਤਬਾਰ
ਇਹ ਦੁਨੀਆਂ ਖੇਡੀ ਜਾਂਦੀ ਚਾਲ

ਮੈਂ ਮੰਗਾਂ ਇਸ਼ਕ ਮੇਰੇ ਦੀ ਖੈਰ
ਮੈਂ ਤੈਨੂੰ ਮੰਨਾ ਚਾਰੋ ਪਹਿਰ
ਮੈਂ ਚੱਲ ਕੇ ਆਈ ਤੇਰੇ ਸ਼ਹਿਰ
ਹੋ ਪਾਵਨ ਵਿੱਚ ਚਰਾਗੀ ਤੇਲ, ਓਹ

Daftar lirik lagu Dr Zeus